Translations and welcome packs

Punjabi

ਕੌਂਸਿਲ ਸੇਵਾਵਾਂ

ਅਸੀਂ ਵੱਖ-ਵੱਥ ਕੌਂਸਿਲ ਸੇਵਾਵਾਂ ਬਾਰੇ ਮਦਦ, ਸਮਰਥਨ, ਸਲਾਹ ਅਤੇ ਜਾਣਕਾਰੀ ਮੁਹੱਈਆ ਕਰਦੇ ਹਾਂ। ਕੌਂਸਿਲ ਕਰ ਅਤੇ ਆਵਾਸ ਲਾਭ ਤੋਂ ਲੈ ਕੇ ਸਮਾਜਕ ਦੇਖਭਾਲ, ਪਾਰਕਿੰਗ ਅਤੇ ਕੂੜਾ-ਕਰਕਟ ਅਤੇ ਪੁਨਰ-ਚਕਰਨ (ਰੀਸਾਇਕਲਿੰਗ) ਸੇਵਾਵਾਂ। ਤੁਸੀਂ ਰਜਿਸਟਰਾਰ ਸੇਵਾਵਾਂ (ਜਨਮ, ਮੌਤ, ਵਿਆਹ) ਬਾਰੇ ਅਤੇ ਵੋਟ ਪਾਉਣ ਲਈ ਨਿਰਵਾਚਨ ਸੰਬੰਧੀ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ, ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਤੁਸੀਂ 233 3000 ਤੇ ਸਾਡੇ ਸੰਪਰਕ ਕੇਂਦਰ, ਲੀਵਰਪੂਲ ਡਾਇਰੈਕਟ, ਤੇ ਫੋਨ ਕਰ ਸਕਦੇ ਹੋ। ਇਹ ਸਾਲ ਭਰ ਦਿਨ ਦੇ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਜੇ ਤੁਹਾਡੀ ਪਹਿਲੀ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਤਾਂ ਅਸੀਂ ਲੈਂਗਵੇਜ ਲਾਈਨ ਅਨੁਵਾਦ ਸੇਵਾ ਮੁਹੱਈਆ ਕਰ ਸਕਦੇ ਹਾਂ। ਜਿਹੜੇ ਗਾਹਕਾਂ ਨੂੰ ਸੁਣਾਈ ਨਹੀਂ ਦਿੰਦਾ ਜਾਂ ਘੱਟ ਸੁਣਾਈ ਦਿੰਦਾ ਹੈ, ਉਹ 225 3275 ਤੇ ਸਾਡੇ ਸੰਦੇਸ਼ ਭੇਜਣ ਵਾਲੇ ਫੋਨ ਤੇ ਕਾਲ ਕਰ ਸਕਦੇ ਹਨ।

ਤੁਸੀਂ ਸਾਡੀ ਕਿਸੇ ਵੀ ਵਨ ਸਟਾਪ ਸ਼ਾਪ ਤੇ ਵੀ ਆ ਸਕਦੇ ਹੋ ਜਿੱਥੇ ਸਾਡੇ ਕੋਲ ਬ੍ਰਿਟਿਸ਼ ਸਾਈਨ ਲੈਂਗਵੇਜ ਲੈਵਲ 2 ਦੇ ਸਿਖਲਾਈ-ਪ੍ਰਾਪਤ ਸਲਾਹਕਾਰ ਉਪਲਬਧ ਹਨ। ਇਸ ਤੋਂ ਇਲਾਵਾ, ਇੰਡਕਸ਼ਨ ਲੂਪਸ ਜਿਹੀਆਂ ਸਹੂਲਤਾਂ ਵੀ ਉਪਲਬਧ ਹਨ ਜੇ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ। ਲੈਂਗਵੇਜ ਲਾਈਨ ਵਨ ਸਟਾਪ ਸ਼ਾਪ ਤੇ ਵੀ ਉਪਲਬਧ ਹੈ ਜੇ ਤੁਹਾਨੂੰ ਇਸਦੀ ਲੋੜ ਹੈ। ਵਨ ਸਟਾਪ ਸ਼ਾਪ ਦਾ ਪਤਾ ਲਗਾਓ।

ਤੁਸੀਂ ਵਨ ਸਟਾਪ ਸ਼ਾਪ ਤੇ ਸਾਡੇ ਖੁੱਲ੍ਹਣ ਦੇ ਸਮੇਂ ਦੌਰਾਨ ਕਿਸੇ ਵੀ ਸਮੇਂ ਜਾ ਸਕਦੇ ਹੋ, ਪਰ ਕੌਂਸਿਲ ਕਰ ਜਾਂ ਆਵਾਸ ਲਾਭ ਬਾਰੇ ਪੁੱਛ-ਗਿੱਛ ਲਈ, ਤੁਸੀਂ 233 3016 ਤੇ ਕਾਲ ਕਰਕੇ ਪਹਿਲਾਂ ਤੋਂ ਹੀ ਮੁਲਾਕਾਤ ਤੈਅ ਕਰ ਲਓ।